Thursday, November 21, 2024
 

ਕਾਵਿ ਕਿਆਰੀ

 ਦਰਦ ਦੇ ਗੀਤ

July 07, 2020 03:22 PM

ਤੁਰ ਗਿਓ ਤੂੰ ਤਾਂ ਤੋੜਕੇ ਯਾਰਾ ਦੁੱਖਾਂ ਨਾਲ ਆੜੀ ਪਾਉਂਗਾ।
ਤੇਰੇ ਬਾਝੋਂ ਸੋਹਣਿਆ ਯਾਰਾ ਮੈਂ ਗ਼ਮ ਨੂੰ ਯਾਰ ਬਣਾਉਂਗਾ ।

ਲੰਘ ਜਾਉਗੀ ਰੁੱਤ ਮੁਹੱਬਤਾਂ ਵਾਲੀ ਨੇ ਮੁੱੜਕੇ ਆਉਣਾ ਨੀ,  
ਹਿਜ਼ਰ ਤੇਰੇ ਸੰਗ ਸੱਜਣਾ ਤਪਦੇ ਹਾੜ ਦੀ ਰੁੱਤ ਹੰਢਾਉਂਗਾ ।

ਸੌਣ ਦੀ ਰੁੱਤ ਨੇ ਬਰਸਾਤਾਂ ਵਿੱਚ ਸੋਣ ਨੀ ਦੇਣਾ ਰਾਤਾਂ ਨੂੰ,
ਰੋਦੇਂ ਦਿਲ ਤਾਈਂ ਸੱਜਣਾ ਫਿਰ ਦਰਦ ਦੇ ਗੀਤ ਸੁਣਾਉਂਗਾ ।

ਜਿਸ ਰੁੱਤੇ ਆਪਾਂ ਮਿਲੇ ਸੀ ਸੱਜਣਾ ਆਉ ਰੁੱਤ ਸਿਆਲਾ ਦੀ,
ਲੋਹੜੀ ਅਤੇ ਦਿਵਾਲੀ ਹੌਲੀ ਮੈਂ ਤੇਰੇ ਬਿਨਾਂ ਕਿੰਝ ਮਨਾਉਂਗਾ ।

ਖ਼ੂਬਸੂਰਤ ਪੀਲੇ ਪੀਲੇ ਫੁੱਲ ਰੁੱਤ ਬਸੰਤ ਪੰਚਮੀ ਦੀ ਆਉਗੀ,
ਸਭ ਬਾਗ ਬਗੀਚੇ ਮਹਿਕਣ ਗੇ ਮੈਂ ਤੇਰੇ ਬਿਨ ਮੁਰਝਾਉਂਗਾ ।

ਫਰਵਰੀ ਵਿੱਚ ਕੱਠੇ ਬਹਿਕੇ ਸੇਕੀਆਂ ਧੁੱਪਾਂ ਸਿਆਲ ਦੀਆਂ,
ਕੱਲਾ ਬਹਿਕੇ ਜਸਵਿੰਦਰ ਮੀਤ ਆਪਣਾ ਮਨ ਸਮਝਾਉਗਾ ।

ਜਸਵਿੰਦਰ ਮੀਤ 
ਭਗਵਾਨ ਪੁਰਾ (ਨਾਈਵਾਲਾ ) ਸੰਗਰੂਰ ।
9815205657

 

Have something to say? Post your comment

Subscribe